Gurtej Singh Bittu

Gurtej Singh Bittu

Share

Contact information, map and directions, contact form, opening hours, services, ratings, photos, videos and announcements from Gurtej Singh Bittu, St No 5R, Devi wala Road, Kotkapura, Moga.

20/05/2026
01/05/2026

ਇਕ ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ ।
ਇਕ ਮਈ 1886 ਨੂੰ ਦੁਨੀਆਂ ਭਰ ਦੇ ਮਜ਼ਦੂਰਾਂ ਨੇ ਆਪਣੇ ਬੱਚਿਆਂ ਸਮੇਤ ਇੱਕ ਤਿੱਖਾ ਸੰਘਰਸ਼ ਵਿੱਡਿਆ ਕਿ ਕੋਈ ਵੀ ਮਜ਼ਦੂਰ ਅੱਠ ਘੰਟੇ ਤੋਂ ਵੱਧ ਕੰਮ ਨਹੀਂ ਕਰੇਗਾ । ਸ਼ਿਕਾਗੋ ਵਿਖੇ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਦੇ ਸੰਘਰਸ਼ ਦੌਰਾਨ ਸਮੇਂ ਦੀ ਸਰਕਾਰ ਨਾਲ ਮਜ਼ਦੂਰਾਂ ਦਾ ਟਾਕਰਾ ਹੋਇਆ ।ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਮਜ਼ਦੂਰ ਅਤੇ ਬੱਚੇ ਸ਼ਹੀਦ ਹੋ ਗਏ। ਇਤਿਹਾਸ ਗਵਾਹ ਹੈ ਕਿ ਉਸ ਸਮੇਂ ਜੋ ਝੰਡਾ ਸੰਘਰਸ਼ ਦੌਰਾਨ ਵਰਤਿਆ ਜਾਂਦਾ ਸੀ ਉਹ ਚਿੱਟੇ ਰੰਗ ਦਾ ਝੰਡਾ ਹੁੰਦਾ ਸੀ ।ਜਿਹੜੇ ਬੱਚੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਤਾਂ ਮੌਕੇ ਤੇ ਇਸ ਚਿੱਟੇ ਝੰਡੇ ਵਿੱਚ ਉਹਨਾਂ ਬੱਚਿਆਂ ਨੂੰ ਲਪੇਟਿਆ ਗਿਆ ਤਾਂ ਉਸ ਚਿੱਟੇ ਝੰਡੇ ਦਾ ਰੰਗ ਲਾਲ ਹੋ ਗਿਆ ,ਸੋ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਇਸ ਲਾਲ ਝੰਡੇ ਹੇਠ ਦੁਨੀਆ ਭਰ ਦੇ ਕਿਰਤੀ ਲੋਕ ਵੱਖ ਵੱਖ ਸਮੇਂ ਸੰਘਰਸ਼ ਕਰ ਰਹੇ ਹਾਂ ।
ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਅਨਾਜ ਮੰਡੀ ਕੋਟਕਪੂਰਾ ਜ਼ਿਲਾ ਫਰੀਦਕੋਟ ਵਿਖੇ ਗੱਲਾ ਮਜ਼ਦੂਰ ਯੂਨੀਅਨ ਦੇ ਸਾਰੇ ਸਾਥੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਸਾਰੇ ਛੋਟੇ ਵੱਡੇ ਮੁਲਾਜ਼ਮਾਂ ਨੂੰ ਵੀ ਇਹ ਸੁਨੇਹਾ ਦਿੰਦੇ ਹਾਂ ਕਿ ਇਕੱਲੇ ਖੇਤ ਮਜ਼ਦੂਰ ਹੀ ਮਜ਼ਦੂਰ ਨਹੀਂ
ਹਰ ਮੁਲਾਜ਼ਮ ਭਾਵੇਂ ਸਰਕਾਰੀ ਨੌਕਰੀ ਵਿੱਚ ਹੈ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੈ ਉਹ ਮਜ਼ਦੂਰ ਹੀ ਹੈ ਸੋ ਸਾਨੂੰ ਸਾਰੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਤੇ ਉਹਨਾਂ ਸ਼ਹੀਦਾਂ ਨੂੰ ਨਮਨ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕੋਸਿਆ ਕਿ ਨਵੇਂ ਬਣੇ ਲੇਬਰ ਕਾਨੂੰਨ ਜਿਸ ਵਿੱਚ ਇੱਕ ਮਜ਼ਦੂਰ 12 ਘੰਟੇ ਕੰਮ ਕਰੇਗਾ ਪਾਸ ਕਰ ਦਿੱਤਾ। ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਵੀਰਇੰਦਰ ਸਿੰਘ ,ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ ਆਰੇਵਾਲਾ ਮਨਦੀਪ ਸਿੰਘ ਮਿੰਟੂ , ਅਜੇਪਾਲ ਸੰਧੂ ,ਮਨਤਾਰ ਬਰਾੜ , ਪ੍ਰਧਾਨ ਆੜਤੀ ਐਸੋਸੀਏਸ਼ਨ ਉਮੇਸ਼ ਗਰਗ, ਸ਼ਾਮ ਸੁੰਦਰ ਗੋਇਲ, ਕ੍ਰਿਸ਼ਨ ਗੋਇਲ, ਪ੍ਰਵੀਨ ਗਰਗ, ਕੇਵਲ ਸਿੰਘ , ਮੰਦਰ ਸਿੰਘ ,ਅਵਤਾਰ ਸਹੋਤਾ ਗੁਰਤੇਜ ਸਿੰਘ ਬਿੱਟੂ ਪਲਵਿੰਦਰ ਸਿੰਘ ਕਾਲਾ ਸ਼ੰਬੂ ਸਿੰਘ ਸੁਰਿੰਦਰ ਕੈਰੋਂ ਮੁਨੀਮ ਯੂਨੀਅਨ ਯੂਨੀਅਨ ਪ੍ਰਧਾਨ ਬ੍ਰਹਮ ਪ੍ਰਕਾਸ਼ ,ਮਾਰਕੀਟ ਕਮੇਟੀ ਸਕੱਤਰ ਯੁਗਵੀਰ, ਪ੍ਰੇਮ ਠੇਕੇਦਾਰ ,ਦਰਸ਼ਨ ਢਿਲਵਾਂ ,ਜਲੌਰ ਸਿੰਘ ਬੇਅੰਤ ਸਿੰਘ ਸਿੱਧੂ,ਅਤੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਭੈਣਾਂ ਨੇ ਵੀ ਸ਼ਿਰਕਤ ਕੀਤੀ

Want your business to be the top-listed Beauty Salon in Moga?
Click here to claim your Sponsored Listing.

Telephone

Website

Address

St No 5R, Devi Wala Road, Kotkapura
Moga
151204