Mata Sulakhani SDH Batala
Contact information, map and directions, contact form, opening hours, services, ratings, photos, videos and announcements from Mata Sulakhani SDH Batala, Health/Beauty, Batala.
Government hospital in Batala
- updates about hospital services, events, and health tips with patients, staff, and the community
- To Increase patient engagement and satisfaction
- To Improve online visibility
21/06/2026
"SDH ਬਟਾਲਾ ਵਿਖੇ ਇੰਟਰਨੈਸ਼ਨਲ ਯੋਗਾ ਦਿਵਸ ਮੌਕੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੰਦੇ ਹੋਏ ਯੋਗਾ ਕਰਦੇ ਸਟਾਫ਼ ਮੈਂਬਰਜ਼।
ਯੋਗਾ — ਤੰਦਰੁਸਤ ਸਰੀਰ, ਸ਼ਾਂਤ ਮਨ ਅਤੇ ਚੰਗੀ ਸਿਹਤ ਵੱਲ ਇੱਕ ਕਦਮ। 🧘♀️🧘♂️"
30/05/2026
ਮਿਤੀ 29/05/2026 ਮਾਨਯੋਗ SMO ਡਾ. ਮਨਿੰਦਰ ਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਹਸਪਤਾਲ, ਬਟਾਲਾ ਵਿਖੇ ਕੈਂਸਰ ਸਕਰੀਨਿੰਗ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਕੈਂਪ ਦਾ ਮੁੱਖ ਮਕਸਦ ਕੈਂਸਰ ਦੀ ਛੇਤੀ ਪਛਾਣ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਸੀ।
ਇਸ ਕੈਂਪ ਦੌਰਾਨ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਕਰਨ ਵਾਲੇ ਡਾਕਟਰਾਂ ਵਿੱਚ ਡਾ. ਕੋਮਲਪ੍ਰੀਤ ਕੌਰ, ਜ਼ਨਾਨਾ ਰੋਗਾਂ ਦੇ ਮਾਹਰ, ਡਾ. ਹਰਪ੍ਰੀਤ ਸਿੰਘ, ENT ਮਾਹਰ, ਡਾ. ਪੁਨੀਤ ਕਸ਼ਯਪ, ਦੰਦਾਂ ਦੇ ਰੋਗਾਂ ਦੇ ਮਾਹਰ ਅਤੇ ਡਾ. ਸਿਮਰ, ਚਮੜੀ ਦੇ ਰੋਗਾਂ ਦੇ ਮਾਹਰ ਸ਼ਾਮਲ ਸਨ। ਮਾਹਰਾਂ ਵੱਲੋਂ ਸ਼ੱਕੀ ਮਰੀਜ਼ਾਂ ਦੀ ਬਰੀਕੀ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਅਤੇ ਅਗਲੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਨਰਸਿੰਗ ਸਟਾਫ਼ ਵਿੱਚੋਂ ਸਿਸਟਰ ਕੰਵਲਜੀਤ ਕੌਰ, ਸਿਸਟਰ ਨੀਲਮ ਬਾਲਾ, ਸਿਸਟਰ ਪਰਮਜੀਤ ਕੌਰ ਅਤੇ ਸਿਸਟਰ ਸੁਖਵਿੰਦਰ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਹਨਾਂ ਤੋਂ ਇਲਾਵਾ ਸਿਵਲ ਹਸਪਤਾਲ ਬਟਾਲਾ ਦਾ ਹੋਰ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਵੀ ਹਾਜ਼ਰ ਰਿਹਾ।
SMO ਡਾ. ਮਨਿੰਦਰ ਜੀਤ ਸਿੰਘ ਜੀ ਨੇ ਦੱਸਿਆ ਕਿ ਕੈਂਸਰ ਦਾ ਸਮੇਂ ਸਿਰ ਪਤਾ ਲੱਗਣ ਨਾਲ ਇਲਾਜ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਹਸਪਤਾਲ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਿਹਤ ਕੈਂਪ ਲਗਾਉਣ ਦਾ ਭਰੋਸਾ ਦਿੱਤਾ ਗਿਆ।
12/05/2026
*ਬਟਾਲਾ, 12 ਮਈ:* ਸਬ-ਡਵੀਜ਼ਨਲ ਹਸਪਤਾਲ (SDH) ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਆਧੁਨਿਕ ਨਰਸਿੰਗ ਦੀ ਮੋਢੀ ਫਲੋਰੈਂਸ ਨਾਈਟਿੰਗੇਲ ਦੇ ਚਿੱਤਰ ਅੱਗੇ ਜੋਤ ਜਗਾ ਕੇ ਤੇ ਸ਼ਰਧਾ ਸੁਮਨ ਭੇਟ ਕਰਕੇ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਨਰਸਿੰਗ ਅਫ਼ਸਰ ਨੇ ਕਿਹਾ ਕਿ ਨਰਸਜ਼ ਸਿਹਤ ਵਿਭਾਗ ਦਾ ਮਜ਼ਬੂਤ ਥੰਮ੍ਹ ਹਨ। "ਡਾਕਟਰ ਮਰੀਜ਼ ਦਾ ਇਲਾਜ ਕਰਦੇ ਹਨ, ਪਰ ਨਰਸ ਉਸਨੂੰ ਆਪਣੀ ਸੇਵਾ, ਹੌਂਸਲੇ ਤੇ ਮਮਤਾ ਨਾਲ ਜੀਵਨ ਦਿੰਦੀ ਹੈ," ਉਨ੍ਹਾਂ ਕਿਹਾ। ਇਸ ਸਾਲ ਦਾ ਥੀਮ "ਸਾਡੀਆਂ ਨਰਸਾਂ, ਸਾਡਾ ਭਵਿੱਖ" ਹੈ ਜੋ ਨਰਸਿੰਗ ਸਟਾਫ਼ ਦੀ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ।
ਐਸ.ਐਮ.ਓ. ਡਾ.*ਮਨਿੰਦਰਜੀਤ ਸਿੰਘ ਨੇ ਕਿਹਾ ਕਿ SDH ਬਟਾਲਾ ਦੀਆਂ ਨਰਸਜ਼ ਨੇ ਦਿਨ-ਰਾਤ ਇੱਕ ਕਰਕੇ ਮਰੀਜ਼ਾਂ ਦੀ ਸੇਵਾ ਕੀਤੀ ਹੈ। ਖ਼ਾਸ ਕਰਕੇ ਕੋਵਿਡ ਮਹਾਂਮਾਰੀ ਤੇ ਹੋਰ ਐਮਰਜੈਂਸੀ ਸਮੇਂ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ।
ਸਮਾਗਮ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੀਆਂ ਸਟਾਫ਼ ਨਰਸਜ਼ ਨੂੰ ਸਨਮਾਨਿਤ ਕੀਤਾ ਗਿਆ। ਜੀ.ਐਨ.ਐਮ. ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਕੋਰੀਓਗ੍ਰਾਫੀ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਅੰਤ ਵਿੱਚ ਸਮੂਹ ਨਰਸਿੰਗ ਅਮਲੇ ਨੇ ਇਮਾਨਦਾਰੀ ਤੇ ਸਮਰਪਣ ਨਾਲ ਸੇਵਾ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਡਾ.ਮਨਿੰਦਰ ਜੀਤ ਸਿੰਘ , ਡਾ. ਪੁਨੀਤ ਕਸ਼ਯਪ,ਡਾਕਟਰ ਆਂਚਲ EMO*ਨਰਸਿੰਗ ਸਿਸਟਰ ਕੰਵਲਜੀਤ ਪੰਨੂੰ,ਪਰਮਜੀਤ ਕੌਰ,ਰਵਿੰਦਰ ਕੌਰ,ਸੁਖਵਿੰਦਰ ਕੌਰ, ਨੀਲਮ ਬਾਲਾ ਅਤੇ ਸਮੂਹ ਨਰਸਿੰਗ ਸਟਾਫ਼ ਹਾਜ਼ਰ ਸੀ।
26/03/2026
Under the able guidance of SMO sir Dr Maninderjit Singh, and in the presence of Mrs SMO maam, International women s Day campaign celebration at blood centre Batala With Great efforts of Dr Priya Geet and Blood bank team on 25th March 2026 . Members of inner wheel,Senior Nursing Officers,Chief Pharmacy Officer, financial manager and students honoured for contribution to blood transfusion services 🩸🩸
11/01/2026
ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਚ ਮਾਨਯੋਗ SMO ਸਹਿਬ ਡਾਕਟਰ ਮਨਿੰਦਰਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ
ਨੱਕ ,ਕੰਨ ਗਲੇ ਦੇ ਮਾਹਰ ਡਾਕਟਰ ਹਰਪ੍ਰੀਤ ਸਿੰਘ ਦੁਆਰਾ ਦੂਰਬੀਨ ਨਾਲ ਨੱਕ ਦਾ ਸਫ਼ਲ ਅਪਰੇਸ਼ਨ ਕੀਤਾ ਗਿਆ।
10/01/2026
Alerts
Be the first to know and let us send you an email when Mata Sulakhani SDH Batala posts news and promotions. Your email address will not be used for any other purpose, and you can unsubscribe at any time.
Subscribe
We will notify you when anything happens in Batala.