Skip to content
Salons10
Gagandeep Gill

Gagandeep Gill

Batala Health/Beauty

John_ 3:16
GOD BLESS YOU All Brother's & Sister's

International Gospel Church of God

"For God so loved the world, that he gave his only begotten Son, that whosoever believeth in him should not perish, but have everlasting life".

13/11/2026
Photos from Gagandeep Gill 's post 08/11/2026
31/10/2026

ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਇਸਾਈ ਭਾਈਚਾਰੇ ਦੇ ਹੱਕਾਂ ਸਬੰਧੀ ਅਹਿਮ ਸਵਾਲ!

ਅੱਜ ਪੰਜਾਬ ਵਿੱਚ ਇਸਾਈ ਭਾਈਚਾਰੇ ਦੇ ਹੱਕਾਂ ਅਤੇ ਸਹੂਲਤਾਂ ਨੂੰ ਲੈ ਕੇ ਕਈ ਅਹਿਮ ਸਵਾਲ ਖੜ੍ਹੇ ਹੁੰਦੇ ਹਨ।

1. ਪੰਜਾਬ ਵਿੱਚ ਹੁਣ ਤੱਕ ਕਿਸ ਰਾਜਨੀਤਿਕ ਪਾਰਟੀ ਦੀ ਸਰਕਾਰ ਦੇ ਸਮੇਂ ਇਸਾਈ ਭਾਈਚਾਰੇ ਨਾਲ ਸਭ ਤੋਂ ਵੱਧ ਵਿਤਕਰਾ ਹੋਇਆ ਅਤੇ ਭਾਈਚਾਰੇ ਨੂੰ ਬਣਦੇ ਹੱਕਾਂ ਤੇ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ?

2. ਕਿਸ ਰਾਜਨੀਤਿਕ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਇਸਾਈ ਭਾਈਚਾਰੇ ਦੀ ਸਭ ਤੋਂ ਵੱਧ ਮਦਦ ਕੀਤੀ ਅਤੇ ਭਾਈਚਾਰੇ ਦੇ ਹੱਕਾਂ ਲਈ ਠੋਸ ਕਦਮ ਚੁੱਕੇ?

3. ਆਖ਼ਰ ਕੀ ਕਾਰਨ ਹਨ ਕਿ ਪੰਜਾਬ ਦੀ ਕਿਸੇ ਵੀ ਸਰਕਾਰ ਵਿੱਚ ਇਸਾਈ ਭਾਈਚਾਰੇ ਨੂੰ ਬਣਦਾ ਰਾਜਨੀਤਿਕ ਹਿੱਸਾ, ਨੁਮਾਇੰਦਗੀ ਅਤੇ ਭਾਈਵਾਲੀ ਨਹੀਂ ਮਿਲ ਰਹੀ?

4. ਚੋਣਾਂ ਦੇ ਸਮੇਂ ਹਰ ਰਾਜਨੀਤਿਕ ਪਾਰਟੀ ਇਸਾਈ ਭਾਈਚਾਰੇ ਦੀਆਂ ਵੋਟਾਂ ਅਤੇ ਸਮਰਥਨ ਦੀ ਉਮੀਦ ਤਾਂ ਰੱਖਦੀ ਹੈ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਭਾਈਚਾਰੇ ਦੇ ਮਸਲਿਆਂ ਨੂੰ ਬਣਦੀ ਤਰਜੀਹ ਕਿਉਂ ਨਹੀਂ ਦਿੱਤੀ ਜਾਂਦੀ?

5. ਇਸਾਈ ਭਾਈਚਾਰੇ ਨੂੰ ਸਰਕਾਰੀ ਨੌਕਰੀਆਂ, ਸਿੱਖਿਆ, ਭਲਾਈ ਸਕੀਮਾਂ, ਘੱਟ ਗਿਣਤੀ ਅਧਿਕਾਰਾਂ ਅਤੇ ਰਾਜਨੀਤਿਕ ਨੁਮਾਇੰਦਗੀ ਵਿੱਚ ਬਣਦਾ ਹਿੱਸਾ ਕਿਉਂ ਨਹੀਂ ਮਿਲ ਰਿਹਾ?

ਸਮੂਹ ਮਸੀਹੀ ਲੀਡਰਸ਼ਿਪ ਨੂੰ ਅਪੀਲ!
ਇਸ ਸਮੇਂ ਲੋੜ ਹੈ ਕਿ ਪੰਜਾਬ ਦੇ ਸਾਰੇ ਬਿਸ਼ਪ, ਪਾਸਟਰ, ਧਾਰਮਿਕ ਆਗੂ, ਸਮਾਜ ਸੇਵੀ ਅਤੇ ਮਸੀਹੀ ਲੀਡਰ ਨਿੱਜੀ ਅਤੇ ਜਥੇਬੰਦਕ ਮਤਭੇਦਾਂ ਤੋਂ ਉੱਪਰ ਉੱਠ ਕੇ ਇੱਕ ਮੰਚ 'ਤੇ ਇਕੱਠੇ ਹੋਣ ਅਤੇ ਇਨ੍ਹਾਂ ਸਵਾਲਾਂ ਉੱਤੇ ਗੰਭੀਰ ਵਿਚਾਰ-ਵਟਾਂਦਰਾ ਕਰਨ।
ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਜਵਾਬ ਮੰਗਿਆ ਜਾਵੇ ਅਤੇ ਇਸਾਈ ਭਾਈਚਾਰੇ ਦੇ ਹੱਕਾਂ, ਸਨਮਾਨ, ਸੁਰੱਖਿਆ, ਬਰਾਬਰ ਮੌਕਿਆਂ ਅਤੇ ਰਾਜਨੀਤਿਕ ਭਾਈਵਾਲੀ ਲਈ ਇੱਕ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇ। ਹਰ ਪਾਰਟੀ ਦੇ ਕੋਲੋਂ ਤਿੰਨ ਐਮ.ਐਲ.ਏ. ਦੀ ਸੀਟਾਂ ਦੀ ਮੰਗ ਕਰੋ ਮੰਗ ਕਰੋ, ਨਹੀਂ ਤਾਂ ਅਸੀਂ ਬਾਈਕਾਟ ਕਰਾਂਗੇ ਜਦੋਂ ਸਾਰੇ ਇਕੱਠੇ ਹੋ ਕੇ ਇਕ ਸੁਰ ਇਕ ਆਵਾਜ਼ ਚੁੱਕਾਂਗੇ ਤੇ ਮੈਨੂੰ ਵਿਸ਼ਵਾਸ ਹੈ ਕਿ ਐਮ.ਐਲ.ਏ ਦੀਆਂ ਟਿਕਟਾਂ ਜਰੂਰ ਮਿਲਣਗੀਆਂ
ਸਾਡਾ ਮਕਸਦ ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਵਿਰੋਧ ਜਾਂ ਸਮਰਥਨ ਕਰਨਾ ਨਹੀਂ, ਸਗੋਂ ਪੰਜਾਬ ਦੇ ਇਸਾਈ ਭਾਈਚਾਰੇ ਦੇ ਹੱਕਾਂ ਲਈ ਹਰ ਪਾਰਟੀ ਤੋਂ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਨਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਮਸੀਹੀ ਭਾਈਚਾਰਾ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੇ!

Photos from Gagandeep Gill 's post 24/10/2026

ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਦੁਵਾਰਾ ਅੰਮ੍ਰਿਤਸਰ ਵਿਖੇ 23/10/2026 ਨੂੰ ਆਤਮਿਕ ਜਾਗਰਤੀ ਮਸੀਹ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਪ੍ਰਚਾਰਕ ਪ੍ਰੋਫਿਟ ਡਾ. ਰਵਿੰਦਰ ਜੀ ਨੇ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਭੂ ਯੀਸ਼ੂ ਮਸੀਹ ਦਾ ਵਚਨ ਸੁਣਾਇਆ ਲੋਕਾਂ ਦੇ ਵੱਡੇ ਇਕੱਠ ਨੂੰ ਅਤੇ ਪਿਆਰ ਨੂੰ ਦੇਖਦੇ ਹੋਏ ਪ੍ਰਧਾਨ ਅਵਤਾਰ ਨੇ ਦਿਲ ਦੀ ਗਹਿਰਾਈਆਂ ਤੋਂ ਬਿਸ਼ਪ ਸਾਹਿਬਾਨਾ ਅਤੇ ਪਾਸਟਰ ਸਾਹਿਬਾਨਾ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੈਂ ਵੀ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ

10/10/2026

🙏 ਪਰਮੇਸ਼ਵਰ ਦਾ ਕੋਟਿ-ਕੋਟਿ ਧੰਨਵਾਦ! 🙏

ਅੱਜ ਮੇਰੇ ਜਨਮਦਿਨ ਦੇ ਇਸ ਖ਼ਾਸ ਮੌਕੇ ’ਤੇ ਮੈਂ ਆਪਣੇ ਪਰਮੇਸ਼ਵਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ, ਜਿਸ ਨੇ ਆਪਣੀ ਅਪਾਰ ਕਿਰਪਾ ਅਤੇ ਰਹਿਮਤ ਨਾਲ ਮੇਰੀ ਜ਼ਿੰਦਗੀ ਵਿੱਚ ਮੈਨੂੰ ਇੱਕ ਹੋਰ ਨਵਾਂ ਸਾਲ ਬਖ਼ਸ਼ਿਆ ਹੈ।

ਮੈਂ ਪਰਮੇਸ਼ਵਰ ਅੱਗੇ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੈਨੂੰ ਤੰਦਰੁਸਤੀ, ਹਿੰਮਤ, ਬੁੱਧੀ ਅਤੇ ਤਾਕਤ ਬਖ਼ਸ਼ੇ, ਤਾਂ ਜੋ ਮੈਂ ਆਉਣ ਵਾਲੇ ਸਾਲ ਵਿੱਚ ਹੋਰ ਵੀ ਵੱਧ ਚੜ੍ਹ ਕੇ ਪਰਮੇਸ਼ਵਰ ਦੇ ਕੰਮਾਂ ਵਿੱਚ ਯੋਗਦਾਨ ਪਾ ਸਕਾਂ ਅਤੇ ਆਪਣੀ ਕੌਮ ਦੇ ਹੱਕਾਂ ਲਈ ਬੁਲੰਦ ਆਵਾਜ਼ ਉਠਾ ਸਕਾਂ।

ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੀ ਕੌਮ ਦੀ ਭਲਾਈ, ਲੋੜਵੰਦਾਂ ਦੀ ਮਦਦ ਅਤੇ ਸਮਾਜ ਦੀ ਬਿਹਤਰੀ ਲਈ ਵੱਧ ਤੋਂ ਵੱਧ ਚੰਗੇ ਕੰਮ ਕਰ ਸਕਾਂ। ਮੇਰੀ ਜ਼ਿੰਦਗੀ ਦਾ ਹਰ ਨਵਾਂ ਦਿਨ ਪਰਮੇਸ਼ਵਰ ਦੀ ਮਹਿਮਾ ਅਤੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਵੇ।

ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਲਈ ਪ੍ਰਾਰਥਨਾ ਕਰਿਓ, ਤਾਂ ਜੋ ਪਰਮੇਸ਼ਵਰ ਮੈਨੂੰ ਸਹੀ ਰਾਹ ’ਤੇ ਚੱਲਣ, ਸੱਚਾਈ ਲਈ ਖੜ੍ਹੇ ਹੋਣ ਅਤੇ ਆਪਣੀ ਕੌਮ ਦੇ ਹੱਕਾਂ ਤੇ ਭਲਾਈ ਲਈ ਨਿਰੰਤਰ ਕੰਮ ਕਰਨ ਦੀ ਤਾਕਤ ਬਖ਼ਸ਼ੇ।

ਮੇਰੇ ਲਈ ਜਨਮਦਿਨ ਦਾ ਅਸਲ ਮਕਸਦ ਸਿਰਫ਼ ਇੱਕ ਹੋਰ ਸਾਲ ਜਿਊਣਾ ਨਹੀਂ, ਸਗੋਂ ਪਰਮੇਸ਼ਵਰ ਵੱਲੋਂ ਮਿਲੀ ਇਸ ਅਨਮੋਲ ਜ਼ਿੰਦਗੀ ਨੂੰ ਉਸ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਵਰਤਣਾ ਹੈ।

❤️ ਸਾਰੀ ਮਹਿਮਾ, ਵਡਿਆਈ ਅਤੇ ਧੰਨਵਾਦ ਮੇਰੇ ਪਰਮੇਸ਼ਵਰ ਦੇ ਨਾਮ ਨੂੰ! ❤️

— ਪਾਸਟਰ ਗਗਨਦੀਪ ਗਿੱਲ

Share

Other Health/Beauty in Batala

Show All
  • Nishan Mehra PB06

    Nishan Mehra PB06

    Bure Nangal, Batala 143505

    Nishan Mehra official page

  • Pakke Punjab vale

    Pakke Punjab vale

    City Batala District Gurdaspur, Batala 143505

    ਮੰਜਿਲ ਤੇ ਇਕ �ਨਾਂ ਇਕ ਦਿਨ ਮਿਲ ਹੀ ਜਾੳਗੀ� ਪਰ ਸਾਥ � ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।

  • Batala Amature Sports Academy

    Batala Amature Sports Academy

    A V. M. Senior Secondary School Thatheri Gate Batala, Batala 143505

    Sports For Health, Sports For Nation 🥋🥊🏸🛼🏅🥇🥈🥉

  • VCN Health care

    VCN Health care

    Batala 143506

    Health bhi, wealth bhi

  • Sabina

    Sabina

    Near D. A. V Centenary School. Batala, Batala 143505

    its all about your health , diet , lifestyle, ... ���������

Alerts

Be the first to know and let us send you an email when Gagandeep Gill posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Batala.