Skip to content
Salons10
Lucky posts

Lucky posts

Sirhind Health/Beauty

follow me Please

11/05/2026

06/05/2026

रोते-रोते या हंसते हंसते

17/12/2025

#ਲੱਕੀਟਰੈਵਲਸ਼

17/12/2025

17/12/2025

17/12/2025

Photos from Shonki Sardar ਸ਼ੌਂਕੀ ਸਰਦਾਰ's post 02/09/2025
23/06/2025

ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਪਟਿਆਲਾ, ਰੂਪਨਗਰ, ਸੰਗਰੂਰ, ਐਸ.ਏ.ਐਸ. ਨਗਰ, ਸ਼ਹੀਦ ਭਗਤ ਸਿੰਘ ਵਿੱਚ ਕੁਝ ਥਾਵਾਂ 'ਤੇ ਗਰਜ/ਬਿਜਲੀ ਦੇ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

22/06/2025

ਪਿੱਪਲ ਦੇ ਪੱਤਿਆਂ ਵਿਚਲੇ ਗੁਣ / ਇੰਦਰਜੀਤ ਕਮਲ
ਪਿੱਪਲ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਇੱਕ ਬਹੁਤ ਵਿਸ਼ਾਲ ਛਾਂਦਾਰ ਰੁੱਖ ਹੁੰਦਾ ਹੈ । ਇਸ ਤੋਂ ਇਲਾਵਾ ਇਹਦੇ ਪੱਤੇ ਵੀ ਸਾਡੇ ਸਰੀਰ ਵਾਸਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ ਅਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਸਕਦੇ ਹਨ ।
ਇਹੋ ਕਾਰਨ ਹੈ ਕਿ ਸਾਡੇ ਬਜ਼ੁਰਗਾਂ ਨੇ ਪਿੱਪਲ ਨੂੰ ਪੁਰਾਤਨ ਕਾਲ ਤੋਂ ਹੀ ਪੂਜਣਯੋਗ ਮੰਨਿਆਂ ਹੈ । ਪਿੱਪਲ ਦੇ ਪੌਦੇ ਨੂੰ ਪੁੱਟਣ ਜਾਂ ਰੁੱਖ ਨੂੰ ਵੱਢਣ ਤੋਂ ਵੀ ਮਨ੍ਹਾਂ ਕੀਤਾ ਜਾਂਦਾ ਹੈ ।
#ਅਸਥਮਾ : ਅਗਰ ਕਿਸੇ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਯਾਨੀਕਿ ਕਿਸੇ ਨੂੰ ਦਮਾ/ ਅਸਥਮਾ ਹੈ ਤਾਂ ਰੋਜ਼ ਸਵੇਰੇ ਖਾਲੀ ਪੇਟ ਪਿੱਪਲ ਦੇ ਤਿੰਨ ਚਾਰ ਕੋਮਲ ਪੱਤੇ ਲਗਾਤਾਰ ਚਬਾਉਣ ਨਾਲ ਕੁਝ ਦਿਨਾਂ ਵਿੱਚ ਹੀ ਮਰੀਜ਼ ਨੂੰ ਬਹੁਤ ਆਰਾਮ ਮਹਿਸੂਸ ਹੋਏਗਾ । ਇਹਨੂੰ ਕੁਝ ਹਫਤੇ ਲਗਾਤਾਰ ਕਰਕੇ ਰੋਗ ਤੋਂ ਛੁਟਕਾਰਾ ਆਇਆ ਜਾ ਸਕਦਾ ਹੈ ।
#ਦਿਲ_ਲਈ : ਅਗਰ ਕੋਈ ਵਿਅਕਤੀ ਦਿਲ ਦਾ ਇਲਾਜ ਕਰਵਾ ਰਿਹਾ ਹੈ ਅਤੇ ਕਿਸੇ ਵੀ ਪੈਥੀ ਦੀ ਦਵਾਈ ਖਾ ਰਿਹਾ ਹੈ , ਬੇਸ਼ੱਕ ਉਹਨੂੰ ਦਿਲ ਦਾ ਦੌਰਾ ਵੀ ਪੈ ਚੁੱਕਾ ਹੋਵੇ , ਉਹ ਆਪਣੀ ਦਵਾਈ ਦੇ ਨਾਲ ਨਾਲ , ਰੋਜ਼ਾਨਾ ਸਵੇਰੇ ਖਾਲੀ ਪੇਟ ਪਿੱਪਲ ਦੇ ਪੰਜ ਕੋਮਲ ਪੱਤਿਆਂ ਦਾ ਕਾੜ੍ਹਾ ਬਣਾ ਕੇ ਲਗਾਤਾਰ ਪੀਵੇ ਤਾਂ ਦੋ ਤਿੰਨ ਹਫ਼ਤੇ ਵਿੱਚ ਹੀ ਉਹਨੂੰ ਆਪਣੇ ਆਪ ਵਧੀਆ ਨਤੀਜਾ ਮਿਲੇਗਾ ।
#ਫਟੀਆਂ_ਅੱਡੀਆਂ: ਅਗਰ ਕਿਸੇ ਦੀਆਂ ਅੱਡੀਆਂ ਫਟਦੀਆਂ ਹਨ ਯਾਨੀ ਅੱਡੀਆਂ ਦੀਆਂ ਬਿਆਈਆਂ ਫਟਦੀਆਂ ਹਨ ਤਾਂ ਪਿੱਪਲ ਦੇ ਕੋਮਲ ਪੱਤਿਆਂ ਦਾ ਲੇਪ ਬਣਾ ਕੇ ਰੋਜ਼ਾਨਾ ਆਪਣੀਆਂ ਅੱਡੀਆਂ ਉੱਤੇ ਮਲੇ ਤਾਂ ਕੁਝ ਦਿਨਾਂ ਵਿੱਚ ਹੀ ਅੱਡੀਆਂ ਦੀਆਂ ਬਿਆਈਆਂ ਬਿਲਕੁਲ ਖਤਮ ਹੋ ਜਾਣਗੀਆਂ ਅਤੇ ਅੱਡੀਆਂ ਚਮਕ ਜਾਣਗੀਆਂ ।
#ਦੰਦ : ਅਗਰ ਕਿਸੇ ਦੇ ਦੰਦ ਕਾਲੇ ਪੀਲੇ ਹੋ ਚੁੱਕੇ ਨੇ , ਮਸੂੜੇ ਦਰਦ ਕਰਦੇ ਨੇ , ਠੰਢਾ ਤੱਤਾ ਲਗਦਾ ਹੈ ਤਾਂ ਉਹ ਪਿੱਪਲ ਦੇ ਪੱਤਿਆਂ ਦੀ ਚਟਣੀ ਜਿਹੀ ਬਣਾ ਕੇ , ਰੋਜ਼ਾਨਾ ਦੰਦਾਂ ਉੱਤੇ ਦੰਤ ਮੰਜਣ ਦੀ ਤਰ੍ਹਾਂ ਮਲੇ ਤਾਂ ਉਹਨੂੰ ਇਹਨਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਮਿਲੇਗਾ ।
#ਬਲੱਡ_ਪਰੈਸ਼ਰ : ਕਿਸੇ ਦਾ ਬਲੱਡ ਪਰੈਸ਼ਰ ਵਧਦਾ ਹੈ ਤਾਂ ਉਹਨੂੰ ਸਵੇਰੇ ਖਾਲੀ ਪੇਟ ਰੋਜ਼ ਪਿੱਪਲ ਦੇ ਚਾਰ ਪੰਜ ਕੋਮਲ ਪੱਤੇ ਪੱਤੇ ਚਬਾਉਣ ਨਾਲ ਆਰਾਮ ਮਿਲੇਗਾ । ਵਧਾਈ ਕਲੈਸਟਰੌਲ ਵਧੇਗਾ ਅਤੇ ਗੰਦਾ ਘਟੇਗਾ ।
#ਸ਼ੂਗਰ: ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਪਿੱਪਲ ਦੇ ਪੱਤੇ ਬਹੁਤ ਗੁਣਕਾਰੀ ਹੁੰਦੇ ਹਨ ਅਤੇ ਇਹ ਸ਼ੂਗਰ ਨੂੰ ਕਾਬੂ ਵਿੱਚ ਰੱਖ ਕੇ ਮਰੀਜ਼ ਨੂੰ ਤੰਦਰੁਸਤ ਕਰਦੇ ਹਨ ।
#ਮੂੰਹ_ਦੇ_ਛਾਲੇ: ਅਗਰ ਕਿਸੇ ਦੇ ਮੂੰਹ ਵਿੱਚ ਛਾਲੇ ਪੈਂਦੇ ਹਨ ਤਾਂ ਪਿੱਪਲ ਦੇ ਕੋਮਲ ਪੱਤਿਆਂ ਦਾ ਕਾੜ੍ਹਾ ਬਣਾ ਕੇ ਮੂੰਹ ਵਿੱਚ ਘੁੰਮਾਉਣ ਨਾਲ ਛਾਲਿਆਂ ਤੋਂ ਰਾਹਤ ਮਿਲਦੀ ਹੈ ।
#ਭੋਜਨ_ਨਲੀ : ਅੱਜਕੱਲ੍ਹ ਗਲਤ ਮਲਤ ਖਾਣ ਨਾਲ ਕਈਆਂ ਦੀ ਭੋਜਨ ਨਲੀ ਵਿੱਚ ਜ਼ਖਮ ਹੋ ਜਾਂਦੇ ਹਨ । ਖਾਣਾ ਖਾਣ ਵੇਲੇ ਉਹਨਾਂ ਦੀ ਭੋਜਨ ਨਲੀ ਵਿੱਚ ਫਸ ਜਾਂਦਾ ਹੈ ਅਤੇ ਬਹੁਤ ਜਲਨ ਹੁੰਦੀ ਹੈ । ਕਈ ਵਾਰ ਖਾਣਾ ਖਾਂਦਿਆਂ ਉਲਟੀ ਵੀ ਆ ਜਾਂਦੀ ਹੈ । ਮਰੀਜ਼ ਖਾਣਾ ਖਾਣ ਤੋਂ ਵੀ ਡਰਦਾ ਹੈ । ਇਹੋ ਜਿਹੇ ਮਰੀਜ਼ ਨੂੰ ਪਿੱਪਲ ਪੰਜ ਕੋਮਲ ਪੱਤਿਆਂ ਦਾ ਕਾੜ੍ਹਾ ਬਣਾ ਕੇ ਸਵੇਰੇ ਖਾਲੀ ਪੇਟ ਪਿਆਇਆ ਜਾਵੇਤਾਂ ਕੁਝ ਦਿਨਾਂ ਵਿੱਚ ਹੀ ਉਹ ਠੀਕ ਹੋ ਜਾਏਗਾ ।
#ਲਿਵਰ : ਲਿਵਰ ਫੈਟੀ ਹੋ ਗਿਆ ਹੈ , ਲਿਵਰ ਫੈਲ ਗਿਆ , ਲਿਵਰ ' ਤੇ ਜ਼ਖਮ ਹੋ ਗਏ ਹਨ । ਬਦਹਜ਼ਮੀ ਹੁੰਦੀ ਹੈ , ਖਾਣਾ ਖਾਣ ਤੋਂ ਬਾਅਦ ਜਾਂ ਉਂਝ ਹੀ ਪੇਟ ਫੁੱਲਦਾ ਹੈ , ਕਬਜ਼ ਰਹਿੰਦੀ ਹੈ ਜਾਂ ਪੇਟ ਦੀ ਕੋਈ ਹੋਰ ਸਮੱਸਿਆ ਹੈ ਤਾਂ ਸਵੇਰੇ ਖਾਲੀ ਪੇਟ ਪਿੱਪਲ ਦੇ ਪੱਤਿਆਂ ਦਾ ਕਾੜ੍ਹਾ ਪੀਣ ਨਾਲ ਸਭ ਦਿੱਕਤਾਂ ਤੋਂ ਕੁਝ ਦਿਨਾਂ ਵਿੱਚ ਹੀ ਛੁਟਕਾਰਾ ਮਿਲ ਜਾਂਦਾ ਹੈ ।
#ਦਾੜ੍ਹੀ : ਕਈ ਪਿੱਪਲਾਂ ਦੇ ਬੋਹੜ ਵਾਂਗ ਦਾੜ੍ਹੀ ਵੀ ਆਉਂਦੀ ਹੈ ਅਤੇ ਉਸ ਦਾੜ੍ਹੀ ਨੂੰ ਸਾਫ ਕਰਕੇ ਉਸ ਨੁਸਖੇ ਵਿੱਚ ਪਾਇਆ ਜਾਂਦਾ ਹੈ , ਜੀ ਬੇਔਲਾਦ ਔਰਤਾਂ ਦੀ ਬੱਚੇਦਾਨੀ ਨੂੰ ਸ਼ੁੱਧ ਕਰ ਕੇ ਉਹਨਾਂ ਨੂੰ ਮਾਂ ਬਣਨ ਦਾ ਸੁਖ ਦਿੰਦਾ ਹੈ ।
#ਨੋਟ : ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਇਸ ਤੋਂ ਪਰਹੇਜ਼ ਹੀ ਕਰਨ । ਅਗਰ ਕਿਸੇ ਨੂੰ ਕੁਝ ਚੀਜ਼ਾਂ ਤੀ ਐਲਰਜੀ ਹੈ ਤਾਂ ਉਹ ਡਾਕਟਰ ਦੀ ਸਲਾਹ ਨਾਲ ਇਹਦੀ ਵਰਤੋਂ ਕਰਨ ।

Alerts

Be the first to know and let us send you an email when Lucky posts posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Sirhind.